ਭਾਵੇਂ ਤੁਸੀਂ ਉਤਪਾਦਨ ਬਾਹਰ ਭੇਜਣੇ ਹੋਣ, ਜਾਣਕਾਰੀ ਇਲੈਕਟ੍ਰਾਨਿਕ ਵਿਧੀ ਰਾਹੀਂ ਭੇਜਣੀ ਹੋਵੇ, ਜਾਂ ਮੁੱਖ ਆਲਮੀ ਮੰਡੀਆਂ ਤਕ ਸਫ਼ਰ ਕਰਨਾ ਹੋਵੇ, ਬ੍ਰਿਟਿਸ਼ ਕੋਲੰਬੀਆ ਵਿੱਚ ਆਵਾਜਾਈ ਅਤੇ ਸੰਚਾਰ ਦੇ ਅਜਿਹੇ ਸਾਧਨ ਮੌਜੂਦ ਹਨ ਜੋ ਉੱਤਮ ਸੇਵਾ ਅਤੇ ਭਰੋਸੇਯੋਗਤਾ ਕਿਫਾਇਤੀ ਦਰਾਂ `ਤੇ ਪੇਸ਼ ਕਰਨ। .
ਮੌਕੇ ਦੀ ਜਗ੍ਹਾ `ਤੇ ਮੌਜੂਦ ਹੋਣ ਨਾਲ਼ ਪੈਸਿਫਿਕ ਉੱਤਰ-ਪੱਛਮ ਵਿੱਚ ਏਸ਼ੀਆ ਪੈਸਿਫਿਕ ਖਿੱਤੇ ਲਈ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀ ਆਵਾਜਾਈ ਦਾ ਦੁਆਰ ਬਣ ਜਾਂਦਾ ਹੈ – ਉੱਤਰੀ ਅਮਰੀਕਾ ਵਿੱਚ ਸਭ ਤੋਂ ਨਜ਼ਦੀਕ – ਜਿਸ ਨਾਲ ਇਹ ਬਾਕੀ ਦੀਆਂ ਵੈਸਟ ਕੋਸਟ ਦੀਆਂ ਬੰਦਰਗਾਹਾਂ ਨਾਲੋਂ 58-ਘੰਟੇ ਦੀ ਕਮੀ ਨਾਲ ਆਵਾਜਾਈ ਦਾ ਸਭ ਤੋਂ ਛੋਟਾ ਰਾਹ ਬਣਦਾ ਹੈ।
ਕਾਰੋਬਾਰਾਂ ਦੀ ਸੌਖ ਵਾਸਤੇ ਬ੍ਰਿਟਿਸ਼ ਕੋਲੰਬੀਆ ਦੇ ਵਪਾਰਕ ਵਿੱਤ ਮੁਹੱਈਆ ਕਰਨ ਵਾਲ਼ੇ ਅਦਾਰੇ ਦਸਤਾਵੇਜਾਂ ਨੂੰ ਮੁਕੰਮਲ ਕਰ ਕੇ ਵਾਪਸ ਭੇਜਣ ਵਿੱਚ ਫੁਰਤੀਲੇ ਹਨ, ਕਿਉਂ ਜੋ ਕਾਗਜ਼ਾਤ `ਤੇ ਕਾਰਵਾਈ ਸਥਾਨਕ ਪੈਸਿਫਿਕ ਸਮੇਂ ਮੁਤਾਬਕ ਹੁੰਦੀ ਹੈ, ਜਿਸ ਨਾਲ ਸਮਾਨ ਭੇਜਣ ਵਾਲਿਆਂ ਅਤੇ ਵਪਾਰ-ਆਧਾਰਤ ਕੰਪਨੀਆਂ ਲਈ ਖ਼ਰਚ ਘਟਦਾ ਹੈ।
ਇਸ ਦੇ ਇਲਾਵਾ, North American Free Trade Agreement (NAFTA) (ਉੱਤਰੀ ਅਮਰੀਕਾ ਟੈਕਸ-ਰਹਿਤ ਵਪਾਰ ਦਾ ਸਮਝੌਤਾ ਜਾਂ ਨੈਫਟਾ) ਯੂਨਾਈਟਿਡ ਸਟੇਟਸ ਦੀਆਂ ਮੰਡੀਆਂ – ਦੁਨੀਆਂ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਵਿੱਚੋਂ ਇੱਕ - ਤਕ ਟੈਕਸ-ਰਹਿਤ ਪਹੁੰਚ ਪੇਸ਼ ਕਰਦਾ ਹੈ।
ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਤਕਨੀਕੀ ਧੁਰੇ ਤਕ ਸੌਖੀ ਰਸਾਈ ਪ੍ਰਦਾਨ ਕਰ ਕੇ ਬ੍ਰਿਟਿਸ਼ ਕੋਲੰਬੀਆ ਵੈਸਟ ਕੋਸਟ ਤਕਨਾਲੋਜੀ ਲਾਂਘੇ ਲਈ ਕੈਨੇਡਾ ਦੀ ਕੜੀ ਬਣਦਾ ਹੈ।