ਬ੍ਰਿਟਿਸ਼ ਕੋਲੰਬੀਆ - ਮੌਕਿਆਂ ਦਾ ਦੁਆਰ ਬ੍ਰਿਟਿਸ਼ ਕੋਲੰਬੀਆ - ਕੈਨੇਡਾ ਦਾ ਪੈਸਿਫਿਕ ਦੁਆਰ


Government of British Columbia Home Page
Canada's Pacific Gateway
ਨਿਵੇਸ਼ਕਾਰੀ + ਵਪਾਰ
ਹੇਠ ਲਿਖੇ ਮੁੱਦਿਆਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ: ਮੀਡੀਆ ਫੋਟੋਆਂ ਵੀਡਿਓ ਲਾਭਦਾਇਕ ਲਿੰਕ ਬੀ.ਸੀ. ਸਰਕਾਰ ਬੀ.ਸੀ. ਦੇ ਨਿਵਾਸੀਆਂ ਲਈ ਜਾਣਕਾਰੀ

ਲਾਗਤ

ਬ੍ਰਿਟਿਸ਼ ਕੋਲੰਬੀਆ ਵਿਚਲੇ ਕਾਰੋਬਾਰਾਂ ਨੂੰ ਉਸਾਰੀ, ਦਫ਼ਤਰੀ ਕੰਮਾਂ-ਕਾਜਾਂ ਲਈ ਜਗ੍ਹਾ, ਅਤੇ ਬਿਜਲੀ ਦੀਆਂ ਪ੍ਰਤੀਯੋਗੀ ਕੀਮਤਾਂ ਦਾ ਲਾਹਾ ਮਿਲਦਾ ਹੈ।

ਕਾਰੋਬਾਰਾਂ ਲਈ ਬਿਜਲੀ `ਤੇ ਆਉਣ ਵਾਲ਼ਾ ਖ਼ਰਚ ਉੱਤਰੀ ਅਮਰੀਕਾ ਵਿਚਲੇ ਸਭ ਤੋਂ ਘੱਟ ਵਿੱਚੋਂ ਹੈ। ਬਿਜਲੀ ਦੀ ਦਰਮਿਆਨੇ ਪੱਧਰ ਦੀ ਖਪਤ ਕਰਨ ਵਾਲੇ ਨੂੰ ਪ੍ਰਤੀ ਕਿਲੋਵਾਟ 4.9 ਸੈਂਟ ਅਦਾ ਕਰਨੇ ਪੈਂਦੇ ਹਨ, ਅਤੇ ਵੱਡੇ ਪੱਧਰ ਦੀ ਖ਼ਪਤ ਕਰਨ ਵਾਲ਼ੇ ਲਈ ਇਹ ਖ਼ਰਚ 3.6 ਸੈਂਟ ਪ੍ਰਤੀ ਕਿਲੋਵਾਟ ਹੈ।

ਨਾਲ਼ ਹੀ, ਕਿਸੇ ਉਪਨਗਰੀ ਵਿਚਲੀ ਦਫ਼ਤਰੀ ਜਗ੍ਹਾ ਕਿਰਾਏ `ਤੇ ਲੈਣ ਲਈ ਲੀਜ਼ ਦੀ ਸਾਲਾਨਾ ਦਰ $25 ਪ੍ਰਤੀ ਵਰਗ ਫੁੱਟ ਹੈ, ਜਦੋਂ ਕਿ ਕਾਰਖ਼ਾਨੇਦਾਰੀ ਲਈ ਕਿਸੇ ਹਲਕੀ ਇਮਾਰਤ ਦੀ ਉਸਾਰੀ `ਤੇ $51 ਪ੍ਰਤੀ ਵਰਗ ਫੁੱਟ ਖ਼ਰਚ ਆਉਂਦਾ ਹੈ।


ਕੁੱਝ ਚੋਣਵੇਂ ਉਦਯੋਗਾਂ ਲਈ ਹਫ਼ਤਾਵਾਰੀ ਤਨਖ਼ਾਹ ਦੀ ਦਰਾਂ ਹੇਠ ਲਿਖੇ ਅਨੁਸਾਰ ਹਨ:

ਜੰਗਲਾਤ, ਮੱਛੀ ਅਤੇ ਖਾਨਾਂ

$1,108

ਪੇਸ਼ਾਵਰ, ਵਿਗਿਆਨਕ ਅਤੇ ਤਕਨੀਕੀ ਸੇਵਾਵਾਂ

$973

ਉਸਾਰੀ

$869

ਕਾਰਖ਼ਾਨੇਦਾਰੀ

$851

ਆਵਾਜਾਈ ਅਤੇ ਗੋਦਾਮ

$872

ਵਿੱਤ, ਬੀਮਾ ਅਤੇ ਜਾਇਦਾਦ ਦੀ ਖਰੀਦ-ਵੇਚ

$758

ਥੋਕ ਅਤੇ ਪ੍ਰਚੂਨ ਵਪਾਰ

$579

ਮਹਿਮਾਨਖਾਨੇ ਅਤੇ ਭੋਜਨ ਦੀਆਂ ਸੇਵਾਵਾਂ

$396

ਸ੍ਰੋਤ: BC Stats (ਬੀ.ਸੀ. ਸਟੈਟਸ) 2007