ਮੌਕੇ `ਤੇ ਮੌਜੂਦ, ਸਥਿਰਤਾ ਅਤੇ ਨਵੀਨਤਾਵਾਂ ਵਾਲ਼ੇ ਬ੍ਰਿਟਿਸ਼ ਕੋਲੰਬੀਆ ਵਿੱਚ ਕਾਰੋਬਾਰ ਕਰਨਾ ਕਿਫਾਇਤੀ ਅਤੇ ਵਿਕਾਸ ਲਈ ਬੇਹੱਦ ਸ਼ਾਨਦਾਰ ਮੌਕੇ ਪ੍ਰਦਾਨ ਕਰਨ ਵਾਲਾ ਹੈ।
ਵਾਤਾਵਰਣ ਤਕਨਾਲੋਜੀ ਅਤੇ ਜੀਵਨ ਵਿਗਿਆਨ ਤੋਂ ਨਵੇਂ ਮੀਡੀਆ ਅਤੇ ਸਾਡੇ ਸੂਬੇ ਦੇ ਕੁਦਰਤੀ ਵਸੀਲਿਆਂ ਦੇ ਉਤਪਾਦਨਾਂ ਨੂੰ ਬਣਾਉਣ ਦੇ ਉੱਤਮ ਅਮਲ ਤਕ ਬ੍ਰਿਟਿਸ਼ ਕੋਲੰਬੀਆ ਉੱਚ-ਤਕਨੀਕ, ਸਿਰਜਣਾਤਮਕਤਾ, ਗਤੀਸ਼ੀਲ ਕਾਰੋਬਾਰਾਂ ਦੇ ਵਿਕਸਤ ਹੋਣ ਵਿੱਚ ਇੱਕ ਆਲਮੀ ਲੀਡਰ ਦੇ ਤੌਰ `ਤੇ ਉੱਭਰ ਰਿਹਾ ਹੈ।
ਏਸ਼ੀਆ ਅਤੇ ਦੁਨੀਆਂ ਦੇ ਚੌਰਾਹੇ `ਤੇ ਸਥਿਤ ਹੋਣ ਨਾਲ ਬ੍ਰਿਟਿਸ਼ ਕੋਲੰਬੀਆ ਸਪਲਾਈ ਚੇਨ ਰਾਹੀਂ ਵਸਤਾਂ ਦੀ ਢੋਆ-ਢੁਆਈ ਦੀ ਅਜਿਹੀ ਪ੍ਰਣਾਲੀ ਪੇਸ਼ ਕਰਦਾ ਹੈ ਜਿਸ ਦਾ ਸਾਨੀ ਉੱਤਰੀ ਅਮਰੀਕਾ ਦੇ ਪੱਛਮੀ ਕੰਢੇ ਤੇ ਕੋਈ ਵੀ ਨਹੀਂ ਹੈ। ਏਸ਼ੀਆ ਨੂੰ ਤੇਜ਼ ਰਫਤਾਰ ਸਮੁੰਦਰੀ ਸਫ਼ਰ, ਵੈਨਕੂਵਰ ਖੇਤਰ ਅਤੇ ਪ੍ਰਿੰਸ ਰੁਪਰਟ ਵਿੱਚ ਉੱਚੇ ਪੱਧਰ ਦੀਆਂ ਕੰਟੇਨਰ ਬੰਦਰਗਾਹਾਂ, ਉੱਤਰੀ ਅਮਰੀਕਾ ਦੇ ਧੁਰ ਅੰਦਰ ਤਕ ਰੇਲ ਰਾਹੀਂ ਸਿੱਧਾ ਰਾਸਤਾ, ਅਤੇ ਯੂਰਪ ਨੂੰ ਸਿੱਧੇ ਹਵਾਈ ਸਫਰ ਰਾਹੀਂ ਬ੍ਰਿਟਿਸ਼ ਕੋਲੰਬੀਆ ਅੰਤਰ-ਰਾਸ਼ਟਰੀ ਵਪਾਰ ਅਤੇ ਵਣਜ ਦਾ ਧੁਰਾ ਬਣਨ ਦੀ ਤਿਆਰੀ ਵਿੱਚ ਹੈ।
ਨਿਵੇਸ਼ਕਾਰਾਂ ਲਈ ਬ੍ਰਿਟਿਸ਼ ਕੋਲੰਬੀਆ ਇੱਕ ਦੋਸਤਾਨਾ ਜਗ੍ਹਾ ਹੈ ਅਤੇ ਸਾਡਾ ਅਰਥਚਾਰਾ ਪੂਰੀ ਸਰਗਰਮੀ ਉੱਤੇ ਹੈ, ਜੋ ਨਿਵੇਸ਼ਕਾਰੀ ਅਤੇ ਕਾਰੋਬਾਰੀ ਵਾਧੇ ਦੇ ਬੇਮਿਸਾਲ ਮੌਕੇ ਪੇਸ਼ ਕਰਦਾ ਹੈ। Invest British Columbia (ਬ੍ਰਿਟਿਸ਼ ਕੋਲੰਬੀਆ ਵਿੱਚ ਨਿਵੇਸ਼ਕਾਰੀ) (ਅੰਗਰੇਜੀ) ਵੇਖ ਕੇ ਹੋਰ ਜਾਣਕਾਰੀ ਹਾਸਲ ਕਰੋ।