ਸੰਨ 2010 ਵਿੱਚ ਬ੍ਰਿਟਿਸ਼ ਕੋਲੰਬੀਆ ਮਾਣ ਨਾਲ ਓਲਿੰਪਕ ਅਤੇ ਪੈਰਾਲਿੰਪਕ ਵਿੰਟਰ ਗੇਮਜ਼ ਦੀ ਮੇਜ਼ਬਾਨੀ ਕਰੇਗਾ – ਇੱਕ ਅਜਿਹਾ ਮੀਲਪੱਥਰ ਵਾਕਿਆ ਜਿਸ ਨਾਲ $10 ਬਿਲੀਅਨ ਤਕ ਦੀ ਨਵੀਂ ਆਰਥਿਕ ਸਰਗਰਮੀ ਪੈਦਾ ਹੋਵੇਗੀ, ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਬੁਨਿਆਦ ਵਾਲ਼ੇ ਕਾਰੋਬਾਰਾਂ ਅਤੇ ਕਮਿਊਨਿਟੀਆਂ ਲਈ ਅੰਤਰ-ਰਾਸ਼ਟਰੀ ਤੌਰ `ਤੇ ਲਾਮਿਸਾਲ ਨਸ਼ਰੀਅਤ ਪੇਸ਼ ਕਰੇਗਾ।
2010 Olympic and Paralympic Games Secretariat (2010 ਦੀਆਂ ਓਲਿੰਪਕ ਅਤੇ ਪੈਰਾਲਿੰਪਕ ਖੇਡਾਂ ਦਾ ਦਫ਼ਤਰ) (ਅੰਗਰੇਜ਼ੀ) ਇਸ ਗੱਲ ਦੇ ਯਤਨ ਕਰ ਰਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਨੂੰ 2010 ਦੀਆਂ ਵਿੰਟਰ ਗੇਮਜ਼ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ। ਅਜਿਹਾ ਕਰਨ ਲਈ ਸੂਬਾਈ ਸਰਕਾਰ ਨੇ ਅਨੇਕ ਪ੍ਰੋਗਰਾਮ ਵਿਕਸਤ ਕੀਤੇ ਹਨ:
2010 Commerce Centre: (2010 ਵਪਾਰਕ ਕੇਂਦਰ) (ਅੰਗਰੇਜੀ) ਅਜਿਹੀ ਜਾਣਕਾਰੀ ਤਕ ਰਸਾਈ ਪ੍ਰਦਾਨ ਕਰਦਾ ਹੈ ਕਿ ਕਿਵੇਂ ਸ਼ਾਮਲ ਹੋ ਕੇ ਖੇਡਾਂ ਨਾਲ ਸੰਬੰਧਤ ਕਾਰੋਬਾਰਾਂ ਅਤੇ ਨਿਵੇਸ਼ਕਾਰੀ ਦੇ ਮੌਕਿਆਂ ਦਾ ਫਾਇਦਾ ਉਠਾ ਸਕੀਏ ਅਤੇ ਕਾਰੋਬਾਰੀ ਨੈੱਟਵਰਕ ਅਤੇ ਸਹਿਯੋਗ ਵਿਕਸਤ ਕਰ ਸਕੀਏ।
BC Canada Pavilion (ਬੀ.ਸੀ. ਕੈਨੇਡਾ ਪੈਵਿਲੀਅਨ) (ਅੰਗਰੇਜੀ), ਬੀਜਿੰਗ: ਬ੍ਰਿਟਿਸ਼ ਕੋਲੰਬੀਆ ਦੇ ਕਾਰੋਬਾਰਾਂ ਅਤੇ ਕਮਿਊਨਿਟੀਆਂ ਦਾ 2008 ਦੀਆਂ ਬੀਜਿੰਗ ਸਮਰ ਗੇਮਜ਼ ਵਿਖੇ ਦੁਨੀਆਂ ਨੂੰ ਵਿਖਾਲ਼ਾ ਪਾਉਂਦਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਪੈਵਿਲੀਅਨ ਤਕਰੀਬਨ 4,00,000 ਲੋਕਾਂ ਦੀ ਮੇਜ਼ਬਾਨੀ ਕਰੇਗਾ ਅਤੇ ਪ੍ਰਾਯੋਜਿਤ ਸਮਾਗਮਾਂ ਅਤੇ ਕੈਨੇਡੀਅਨ ਅਤੇ ਚੀਨੀ ਕਾਰੋਬਾਰੀ ਸੰਪਰਕਾਂ ਦਰਮਿਆਨ ਹੋਏ ਸਮਾਗਮਾਂ ਅਤੇ ਮੀਟਿੰਗਾਂ ਰਾਹੀਂ ਨਿੱਗਰ ਕਾਰੋਬਾਰੀ ਸੰਬੰਧ ਪੈਦਾ ਕਰੇਗਾ। ਸਾਡੀ ਵਿਡੀਓ (ਅੰਗਰੇਜੀ) ਰਾਹੀਂ ਇਸ ਪੈਵਿਲੀਅਨ ਦੀ ਸੈਰ ਕਰੋ।
BC Stories (ਕਥਾਵਾਂ ਬੀ.ਸੀ. ਦੀਆਂ) (ਅੰਗਰੇਜੀ) : ਮੀਡੀਆ ਉੱਤੇ ਧਿਆਨ ਕੇਂਦ੍ਰਿਤ ਕਰਨ ਵਾਲ਼ਾ ਇੱਕ ਪ੍ਰੋਗਰਾਮ ਹੈ ਜੋ ਬ੍ਰਿਟਿਸ਼ ਕੋਲੰਬੀਆ ਦੇ ਨਿਰਾਲੇ ਕਾਰੋਬਾਰਾਂ, ਨਵੀਨਤਾਵਾਂ, ਲੋਕਾਂ ਅਤੇ ਸਥਾਨਾਂ ਬਾਰੇ ਕਹਾਣੀਆਂ ਮੁਕੰਮਲ ਕਰਦਾ ਹੈ। ਪ੍ਰੋਗਰਾਮ ਦਾ ਮਕਸਦ ਮੀਡੀਆ ਲਈ ਇੱਕ ਸਿੱਧਾ ਵਸੀਲਾ ਬਣਨਾ ਹੈ, ਅਤੇ 2010 ਦੀਆਂ ਵਿੰਟਰ ਗੇਮਜ਼ ਰਾਹੀਂ ਆਉਣ ਵਾਲ਼ੇ ਠੋਸ ਧਿਆਨ ਅਤੇ ਅੰਤਰ-ਰਾਸ਼ਟਰੀ ਸਰੋਤਿਆਂ ਤਕ ਪਹੁੰਚ ਦਾ ਫਾਇਦਾ ਉਠਾਉਣਾ ਹੈ।
Government of British Columbia (ਬ੍ਰਿਟਿਸ਼ ਕੋਲੰਬੀਆ ਸਰਕਾਰ) Vancouver Organizing Committee (VANOC) (ਵੈਨਕੂਵਰ ਖੇਡਾਂ ਦੀ ਇੰਤਜ਼ਾਮੀਆ ਕਮੇਟੀ ਜਾਂ ਵੈਨੌਕ) (ਅੰਗਰੇਜੀ) ਦੀ ਵੀ ਇੱਕ ਮੁੱਖ ਭਾਈਵਾਲ ਹੈ ਜੋ ਅਸਲ ਰੂਪ ਵਿੱਚ 2010 ਵਿੱਚ ਇੱਕ ਸ਼ਾਨਦਾਰ ਓਲਿੰਪਕ ਅਤੇ ਪੈਰਾਲਿੰਪਕ ਵਿੰਟਰ ਗੇਮਜ਼ ਦਾ ਪ੍ਰਬੰਧ ਕਰਨ ਅਤੇ ਬ੍ਰਿਟਿਸਲ ਕੋਲੰਬੀਆ ਲਈ ਲੰਮਾ ਸਮਾਂ ਚੱਲਣ ਵਾਲੀਆਂ ਵਿਰਾਸਤਾਂ ਪ੍ਰਤੀ ਯਤਨਸ਼ੀਲ ਹੈ।