ਬ੍ਰਿਟਿਸ਼ ਕੋਲੰਬੀਆ - ਮੌਕਿਆਂ ਦਾ ਦੁਆਰ ਬ੍ਰਿਟਿਸ਼ ਕੋਲੰਬੀਆ - ਕੈਨੇਡਾ ਦਾ ਪੈਸਿਫਿਕ ਦੁਆਰ


Government of British Columbia Home Page
Canada's Pacific Gateway
ਨਿਵੇਸ਼ਕਾਰੀ + ਵਪਾਰ
ਹੇਠ ਲਿਖੇ ਮੁੱਦਿਆਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ: ਮੀਡੀਆ ਫੋਟੋਆਂ ਵੀਡਿਓ ਲਾਭਦਾਇਕ ਲਿੰਕ ਬੀ.ਸੀ. ਸਰਕਾਰ ਬੀ.ਸੀ. ਦੇ ਨਿਵਾਸੀਆਂ ਲਈ ਜਾਣਕਾਰੀ

ਵਪਾਰ

ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਇੱਕੋ-ਇੱਕ ਸੂਬਾ ਹੈ ਜੋ ਪੈਸਿਫਿਕ ਮਹਾਂਸਾਗਰ ਦੇ ਨਾਲ ਲੱਗਦਾ ਹੈ, ਅਤੇ ਉੱਤਰੀ ਅਮਰੀਕਾ ਅਤੇ ਏਸ਼ੀਆ-ਪੈਸੀਫਿਕ ਖਿੱਤਿਆਂ ਵਿਚਾਲ਼ੇ ਸਭ ਤੋਂ ਨਜ਼ਦੀਕੀ ਕੜੀ ਹੈ। ਨਤੀਜੇ ਵਜੋਂ ਬ੍ਰਿਟਿਸ਼ ਕੋਲੰਬੀਆ ਏਸ਼ੀਆ ਅਤੇ ਉੱਤਰੀ ਅਮਰੀਕਾ ਦਰਮਿਆਨ ਵਪਾਰ ਲਈ ਆਲਮੀ ਧੁਰੇ ਦੇ ਤੌਰ `ਤੇ ਸਥਿਤ ਹੈ।

ਬ੍ਰਿਟਿਸ਼ ਕੋਲੰਬੀਆ ਵਪਾਰ ਲਈ ਇੱਕ ਦੋਸਤਾਨਾ ਹਲਕਾ ਹੈ। North American Free Trade Agreement (NAFTA) (ਉੱਤਰੀ ਅਮਰੀਕਾ ਮੁਫ਼ਤ ਵਪਾਰ ਸੰਧੀ ਜਾਂ ਨੈਫਟਾ) ਦੇ ਹਿੱਸੇ ਦੇ ਤੌਰ `ਤੇ ਸਾਡਾ ਕੈਨੇਡਾ, ਯੂਨਾਈਟਿਡ ਸਟੇਟਸ ਅਤੇ ਮੈਕਸੀਕੋ ਨਾਲ ਵਪਾਰ ਟੈਕਸ-ਰਹਿਤ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ ਕੰਪਨੀਆਂ, ਭਾਵੇਂ ਉਹ ਕਿਸੇ ਵੀ ਮੁਲਕ ਤੋਂ ਹੋਣ, ਨੈਫਟਾ ਖੇਤਰ ਵਿੱਚੋਂ ਬਿਨਾ ਟੈਕਸ ਦਿੱਤਿਆਂ ਦਰਾਮਦ ਅਤੇ ਬਰਾਮਦ ਤੋਂ ਲਾਭ ਉਠਾ ਸਕਦੀਆਂ ਹਨ।

ਕਾਰੋਬਾਰਾਂ ਨੂੰ British Columbia – Alberta Trade, Investment and Labour Mobility Agreement (TILMA) (ਬ੍ਰਿਟਿਸ਼ ਕੋਲੰਬੀਆ-ਐਲਬਰਟਾ ਵਪਾਰ, ਨਿਵੇਸ਼ਕਾਰੀ ਅਤੇ ਕਾਮਿਆਂ ਦੀ ਬਦਲੀ ਦੀ ਸੰਧੀ ਜਾਂ ਟਿਲਮਾ) ਤੋਂ ਵੀ ਫਾਇਦਾ ਹੋ ਸਕਦਾ ਹੈ। ਇਸ ਸੰਧੀ ਮੁਤਾਬਕ ਮਾਲ, ਸੇਵਾਵਾਂ, ਨਿਵੇਸ਼ ਅਤੇ ਕਾਮਿਆਂ ਦੇ ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ ਸੂਬਿਆਂ ਦਰਮਿਆਨ ਬੇਰੋਕ ਆਉਣ-ਜਾਣ `ਤੇ ਅੜਿੱਕੇ ਘਟਾਏ ਜਾ ਚੁੱਕੇ ਹਨ, ਜਿਸ ਨਾਲ਼ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਆਰਥਿਕ ਖਿੱਤਾ ਸਿਰਜਿਆ ਜਾ ਚੁੱਕਿਆ ਹੈ। ਟਿਲਮਾ ਦੇ ਫਾਇਦਿਆਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ (ਅੰਗਰੇਜੀ) ਕਰੋ ਜੀ।

ਕੈਨੇਡਾ ਦੇ ਚਿਲੀ, ਇਜ਼ਰਾਈਲ ਅਤੇ ਕੌਸਟਾ ਰੀਕਾ ਨਾਲ ਵੀ ਬਿਨਾ ਟੈਕਸ ਵਪਾਰ ਦੇ ਸਮਝੌਤੇ ਹਨ, ਅਤੇ ਇਹ World Trade Organization (WTO) (ਵਿਸ਼ਵ ਵਪਾਰਕ ਸੰਗਠਨ ਜਾਂ ਡਬਲਿਊ.ਟੀ.ਓ.) ਦਾ ਮੈਂਬਰ ਵੀ ਹੈ।

ਸਾਡੀਆਂ ਮੁੱਖ ਬਰਾਮਦੀ ਵਸਤਾਂ ਇਹ ਹਨ:

ਬ੍ਰਿਟਿਸ਼ ਕੋਲੰਬੀਆ ਦੇ ਉਤਪਾਦਨ ਦੁਨੀਆਂ ਭਰ ਵਿਚਲੀਆਂ ਥਾਵਾਂ ਨੂੰ ਭੇਜੇ ਜਾਂਦੇ ਹਨ। ਸਾਡੇ ਲਈ ਬਰਾਮਦੀ ਸਾਮਾਨ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਯੂਨਾਈਟਿਡ ਸਟੇਟਸ (ਜਿਸ ਕੋਲ ਸਾਡੇ ਬਰਾਮਦ ਕੀਤੇ ਸਾਮਾਨ ਦਾ 60 ਫੀ ਸਦੀ ਜਾਂਦਾ ਹੈ), ਜਪਾਨ ਅਤੇ ਚੀਨ ਹਨ।