ਬ੍ਰਿਟਿਸ਼ ਕੋਲੰਬੀਆ - ਮੌਕਿਆਂ ਦਾ ਦੁਆਰ ਬ੍ਰਿਟਿਸ਼ ਕੋਲੰਬੀਆ - ਕੈਨੇਡਾ ਦਾ ਪੈਸਿਫਿਕ ਦੁਆਰ


Government of British Columbia Home Page
Canada's Pacific Gateway
ਕੰਮ-ਕਾਜ ਕਰਨਾ
ਹੇਠ ਲਿਖੇ ਮੁੱਦਿਆਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ: ਮੀਡੀਆ ਫੋਟੋਆਂ ਵੀਡਿਓ ਲਾਭਦਾਇਕ ਲਿੰਕ ਬੀ.ਸੀ. ਸਰਕਾਰ ਬੀ.ਸੀ. ਦੇ ਨਿਵਾਸੀਆਂ ਲਈ ਜਾਣਕਾਰੀ

ਕੰਮ-ਕਾਜ ਕਰਨਾ

ਦੁਨੀਆਂ ਭਰ ਵਿੱਚੋਂ ਸਭ ਤੋਂ ਨਵੀਨਤਾਮੁਖੀ ਅਤੇ ਗਤੀਸ਼ੀਲ ਅਰਥਚਾਰਿਆਂ ਵਿੱਚੋਂ ਇੱਕ ਦੀ ਗਹਿਮਾ-ਗਹਿਮੀ ਵਿੱਚ ਸਾਮਲ ਹੋਣਾ ਚਾਹੁੰਦੇ ਹੋ? ਵਧੀਆ ਥਾਂ ਬ੍ਰਿਟਿਸ਼ ਕੋਲੰਬੀਆ ਹੀ ਹੈ, ਅਤੇ ਵਧ ਰਹੀ ਆਰਥਿਕਤਾ ਸੂਬੇ ਭਰ ਵਿੱਚ ਹਰ ਖੇਤਰ ਵਿੱਚ ਹਜ਼ਾਰਾਂ ਹੀ ਮਿਆਰੀ ਨੌਕਰੀਆਂ ਪੈਦਾ ਕਰ ਰਹੀ ਹੈ।

ਰਹਿਣ ਅਤੇ ਕੰਮ-ਕਾਜ ਕਰਨ ਲਈ ਇਹ ਇੱਕ ਮਹਾਨ ਥਾਂ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਬੇਹੱਦ ਪ੍ਰਤੀਯੋਗੀ ਕਾਰੋਬਾਰ ਅੰਤਰ-ਰਾਸ਼ਟਰੀ ਬਾਜਾਰ ਵਿੱਚ ਲਗਾਤਾਰ ਕਾਮਯਾਬੀ ਯਕੀਨੀ ਬਣਾਉਣ ਲਈ ਹੁਨਰਮੰਦ ਕਾਮਿਆਂ ਦੀ ਭਾਲ ਵਿੱਚ ਹਨ।

ਹਰ ਸਾਲ, ਬ੍ਰਿਟਿਸ਼ ਕੋਲੰਬੀਆ ਵਿੱਚ ਦੁਨੀਆਂ ਭਰ ਤੋਂ ਆਏ ਹਜਾਰਾਂ ਹੀ ਨਵੇਂ ਇਮੀਗ੍ਰੈਂਟਾਂ ਅਤੇ ਆਰਜੀ ਕਾਮਿਆਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ। ਆਪਣੇ ਹੁਨਰਾਂ ਅਤੇ ਪ੍ਰਤਿਭਾਵਾਂ ਕਿੱਤੇ ਲਾਉਣ ਲਈ ਤੁਹਾਨੂੰ ਮੌਕਿਆਂ ਦੇ ਢੇਰ ਮਿਲਣਗੇ! ਇਹ ਸੈਕਸ਼ਨ ਅਜਿਹੇ ਮੌਕਿਆਂ ਦੀ ਤਲਾਸ਼ ਕਰਨ ਵਿੱਚ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ-ਕਾਜ ਕਰਨ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰੇਗਾ।

ਰੋਜ਼ਗਾਰ ਲਈ ਬ੍ਰਿਟਿਸ਼ ਕੋਲੰਬੀਆ ਚੁਣਨ ਦੇ ਕੁੱਝ ਕਾਰਣ ਹੇਠਾਂ ਦੱਸੇ ਜਾ ਰਹੇ ਹਨ:

ਵਧੇਰੇ ਵੇਰਵੇ ਲਈ WorkBC (ਵਰਕਬੀ.ਸੀ.) (ਅੰਗਰੇਜੀ) ਵੈਬਸਾਈਟ ਵੇਖੋ ਜੀ।


ਰੈਸਟੋਰੈਂਟ ਦਾ ਕਰਮਚਾਰੀ ਕਿਸੇ ਵੱਡੀ ਕੰਪਨੀ ਦਾ ਮੀਟਿੰਗ ਕਮਰਾ ਉਸਾਰੀ ਨਾਲ ਸੰਬੰਧਤ ਕਰੇਨਾਂ